ਚੰਡੀਗੜ੍ਹ — ਮੂੰਹ ਦੇ ਦਾਗ-ਧੱਬੇ ਕਿਸੇ ਵੀ ਹਾਲਾਤ 'ਚ ਚੰਗੇ ਨਹੀਂ ਲੱਗਦੇ ਅਤੇ ਇਕ ਵਾਰ ਇਹ ਦਾਗ ਚਿਹਰੇ 'ਤੇ ਪੈ ਜਾਣ ਤਾਂ ਮਿਟਣ ਦਾ ਨਾਂ ਨਹੀਂ ਲੈਂਦੇ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦਾ ਤੇਲ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਸੀਂ ਚਿਹਰੇ ਦੇ ਸਾਰੇ ਦਾਗ-ਧੱਬੇ ਬਹੁਤ ਹੀ ਅਸਾਨੀ ਦੇ ਨਾਲ ਮਿਟਾ ਸਕਦੇ ਹੋ। ਜੀ ਹਾਂ ਇਹ ਤੇਲ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਤੇਲ ਦੇ ਫਾਇਦੇ
ਰੋਜ਼ਹਿਪ ਤੇਲ ਗੁਲਾਬ ਦੇ ਬੀਜਾਂ ਤੋਂ ਬਣਾਇਆ ਜਾਂਦਾ ਹੈ। ਇਸ ਤੇਲ ਕਿਸੇ ਵੀ ਦਵਾਈਆਂ ਦੀ ਦੁਕਾਨ ਤੋਂ ਬਹੁਤ ਹੀ ਅਸਾਨੀ ਨਾਲ ਮਿਲ ਜਾਵੇਗਾ। ਇਸ ਤੇਲ 'ਚ ਮੌਜੂਦ ਵਿਟਾਮਿਨ ਈ, ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਚਮੜੀ ਤੋਂ ਪਿਗਮੇਨਟੇਸ਼ਨ ਨੂੰ ਘੱਟ ਕਰਦਾ ਹੈ। ਇਸ ਤੇਲ 'ਚ ਮੌਜੂਦ ਫੈਟੀ ਐਸਿਡ ਚਮੜੀ ਨੂੰ ਲਚੀਲਾ ਬਣਾਉਂਦੇ ਹਨ। ਇਸ ਤੇਲ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ।
ਤੇਲ ਨੂੰ ਇਸਤੇਮਾਲ ਕਰਨ ਦਾ ਤਰੀਕਾ
- ਰਾਤ ਨੂੰ ਸੌਣ ਵੇਲੇ ਮੂੰਹ ਨੂੰ ਚੰਗੀ ਤਰ੍ਹਾਂ ਫੇਸ ਵਾਸ਼ ਜਾਂ ਕਲੀਂਜ਼ਰ ਦੇ ਨਾਲ ਸਾਫ ਕਰ ਲਓ।
- ਹੁਣ ਇਸ ਤੇਲ ਦੇ ਨਾਲ ਚਿਹਰੇ 'ਤੇ ਮਾਲਿਸ਼ ਕਰੋ ਅਤੇ ਤੇਲ ਚੰਗੀ ਤਰ੍ਹਾਂ ਜਜ਼ਬ ਹੋਣ ਤੱਕ ਮਾਲਿਸ਼ ਕਰਦੇ ਰਹੋ।
- ਇਸ ਤੇਲ ਦੀ ਮਾਤਰਾ ਥੋੜ੍ਹੇ ਤੋਂ ਹੀ ਸ਼ੁਰੂ ਕਰੋ ਅਤੇ ਚਿਹਰੇ 'ਤੇ ਅਸਰ ਨੂੰ ਰੋਜ਼ ਧਿਆਨ ਦੇਵੋ।
- ਆਪਣੀ ਸਕਿੱਨ ਟਾਈਪ ਚੈਕ ਕਰਕੇ ਹੀ ਇਸ ਦਾ ਇਸਤੇਮਾਲ ਕਰੋ।
- ਡਾਕਟਰ ਦੀ ਸਲਾਹ ਜ਼ਰੂਰ ਲਵੋ।